HomePunjabi NewsKhanna ਮੰਡੀ 'ਚ ਆੜ੍ਹਤੀਆਂ ਦੀ ਹੜਤਾਲ ਨਾਲ ਪ੍ਰਭਾਵਿਤ ਹੋਣਗੇ 6 ਹਜ਼ਾਰ ਤੋਂ...

Khanna ਮੰਡੀ ‘ਚ ਆੜ੍ਹਤੀਆਂ ਦੀ ਹੜਤਾਲ ਨਾਲ ਪ੍ਰਭਾਵਿਤ ਹੋਣਗੇ 6 ਹਜ਼ਾਰ ਤੋਂ ਵੱਧ ਕਿਸਾਨ

Khanna Information : ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਪਰ ਇਸ ਸੀਜ਼ਨ ਤੋਂ ਠੀਕ ਪਹਿਲਾਂ ਆੜਤੀਆਂ ਵੱਲੋਂ ਮੁਕੰਮਲ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਤੋਂ ਸੂਬੇ ਭਰ ਵਿੱਚ ਆੜਤੀਆਂ ਹੜਤਾਲ ‘ਤੇ ਰਹਿਣਗੇ, ਜਿਸ ਕਾਰਨ ਕਣਕ ਦੀ ਖਰੀਦ, ਸਫਾਈ ਅਤੇ ਭਰਾਈ ਦਾ ਸਾਰਾ ਕੰਮ ਠੱਪ ਰਹੇਗਾ।

ਹਾਲਾਂਕਿ ਆੜਤੀਆਂ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਵੀ ਲਿਆ ਹੈ। ਮੰਡੀਆਂ ਵਿੱਚ ਆ ਰਹੀ ਸਰੋਂ ਅਤੇ ਜੌਂ ਦੀ ਫਸਲ ਦੀ ਖਰੀਦ ਜਾਰੀ ਰਹੇਗੀ, ਕਿਉਂਕਿ ਇਹ ਫਸਲ ਜ਼ਿਆਦਾ ਸਮੇਂ ਤੱਕ ਪਈ ਰਹਿਣ ਨਾਲ ਖਰਾਬ ਹੋ ਸਕਦੀ ਹੈ। ਇਸ ਲਈ ਇਹ ਫੈਸਲਾ ਕਿਸਾਨਾਂ ਦੇ ਨੁਕਸਾਨ ਤੋਂ ਬਚਾਅ ਲਈ ਲਿਆ ਗਿਆ ਹੈ।

ਖੰਨਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਆੜਤੀਆਂ ਦੀ ਕਮਿਸ਼ਨ ਢਾਈ ਫੀਸਦੀ ਤੋਂ ਘਟਾ ਕੇ ਸਿਰਫ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤੋਂ ਹੀ ਸੰਘਰਸ਼ ਜਾਰੀ ਹੈ। ਹਾਲ ਹੀ ਵਿੱਚ ਐਫਸੀਆਈ ਵੱਲੋਂ 4 ਰੁਪਏ 75 ਪੈਸੇ ਦਾ ਵਾਧਾ ਕੀਤਾ ਗਿਆ ਹੈ ਪਰ ਇਹ ਬਹੁਤ ਘੱਟ ਹੈ।

ਉਹਨਾਂ ਦੀ ਮੁੱਖ ਮੰਗ ਹੈ ਕਿ ਹਰਿਆਣਾ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਮਿਸ਼ਨ 55 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ। ਨਾਲ ਹੀ, ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਈਪੀਐਫ ਨਿਯਮਾਂ ਤੋਂ ਆੜਤੀਆਂ ਨੂੰ ਬਾਹਰ ਰੱਖਣ ਅਤੇ ਜਾਰੀ ਨੋਟਿਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਆੜਤੀਆਂ ਦਾ ਕਹਿਣਾ ਹੈ ਕਿ ਜਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ।

ਦੂਜੇ ਪਾਸੇ ਦਾਣਾ ਮੰਡੀ ਖੰਨਾ ਵਿੱਚ ਕਿਸਾਨਾਂ ਨੇ ਚਿੰਤਾ ਜਤਾਈ ਹੈ ਕਿ ਜੇ ਹੜਤਾਲ ਲੰਬੀ ਚੱਲੀ ਤਾਂ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਮੰਡੀਆਂ ਵਿੱਚ ਭਾਰੀ ਭੀੜ ਅਤੇ ਅਵਿਵਸਥਾ ਪੈਦਾ ਹੋ ਸਕਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਦਖਲ ਦੇ ਕੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਵਰਨਣਯੋਗ ਹੈ ਕਿ ਖੰਨਾ ਦੀ ਦਾਣਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ, ਜਿੱਥੇ ਕਰੀਬ 300 ਆੜਤੀ ਅਤੇ 6 ਤੋਂ 8 ਹਜ਼ਾਰ ਕਿਸਾਨ ਜੁੜੇ ਹੋਏ ਹਨ। ਹੜਤਾਲ ਦੇ ਕਾਰਨ ਇਸ ਵੱਡੇ ਖੇਤਰ ਦੇ ਕਿਸਾਨਾਂ ‘ਤੇ ਸਿੱਧਾ ਅਸਰ ਪੈ ਸਕਦਾ ਹੈ। 

ਹੋਰ ਪੜ੍ਹੋ

Supply hyperlink

Global Newz
Global Newzhttps://globalnewz.in
Welcome to GlobalNewz, your go-to source for reliable, timely, and comprehensive news coverage. Stay updated on world events, politics, business, tech, entertainment, sports, health, science, travel, lifestyle, gaming, Hindi news, Punjabi news, and the latest happenings in India. We ensure accuracy and integrity in every story, offering unbiased information you can trust.
RELATED ARTICLES

Most Popular